For Consumers

ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ?

ਜੇ ਤੁਹਾਨੂੰ ਆਪਣੇ ਬੀਮੇ ਬਾਰੇ ਸ਼ਿਕਾਇਤ ਦਰਜ ਕਰਾਉਣ ਵਿੱਚ ਮਦਦ ਚਾਹੀਦੀ ਹੈ ਜਾਂ ਤੁਹਾਡੀ ਭਾਸ਼ਾ ਵਿੱਚ ਬੀਮੇ ਨਾਲ ਸੰਬੰਧਤ ਸਵਾਲ ਹਨ, ਤਾਂ ਕਿਰਪਾ ਕਰਕੇ ਸਾਡੀ ਬੀਮਾ ਖਪਤਕਾਰ ਹੈਲਪਲਾਈਨ 'ਤੇ ਕਾਲ ਕਰੋ: 800-562-6900.

ਤੁਹਾਨੂੰ ਬਿਹਤਰ ਸੇਵਾ ਦੇਣ ਲਈ, ਸਾਡੇ ਨਾਲ ਫ਼ੋਨ 'ਤੇ ਗੱਲ ਕਰਨ ਤੋਂ ਬਾਅਦ, ਕਿਰਪਾ ਕਰਕੇ ਕਾਲ ਕਰਨ ਮਗਰੋਂ ਕੁਝ ਪਲਾਂ ਲਈ ਉਡੀਕ ਕਰੋ ਤਾਂ ਜੋ ਅਸੀਂ ਕਿਸੇ ਦੁਭਾਸ਼ੀਏ ਨਾਲ ਸੰਪਰਕ ਕਰ ਸਕੀਏ, ਜਿਸਦਾ ਤੁਹਾਨੂੰ ਕੋਈ ਖਰਚਾ ਨਹੀਂ ਪਵੇਗਾ।

ਸਾਡੇ ਕੋਲ ਤੁਹਾਡੇ ਸਿਹਤ ਬੀਮੇ ਸਬੰਧੀ ਅਪੀਲ ਅਧਿਕਾਰਾਂ ਸਮੇਤ, ਤੁਹਾਡੇ ਬੀਮਾ ਅਧਿਕਾਰਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਲਈ ਖਪਤਕਾਰ ਵਕਾਲਤ ਮਾਹਿਰਾਂ ਦਾ ਇੱਕ ਸਮਰਪਿਤ ਸਟਾਫ਼ ਮੌਜੂਦ ਹੈ। ਅਸੀਂ ਹਰ ਪ੍ਰਕਾਰ ਦੇ ਬੀਮੇ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ, ਜਿਨ੍ਹਾਂ ਵਿੱਚ ਸ਼ਾਮਲ ਹਨ:

•    ਸਲਾਨਾ ਭੱਤਾ (ਐਨੁਇਟੀ)
•    ਆਟੋਮੋਟਿਵ 
•    ਕਮਰਸ਼ੀਅਲ
•    ਸਿਹਤ 
•    ਘਰ
•    ਜੀਵਨ
•    Medicare (ਫੈਡਰਲ ਸਿਹਤ ਬੀਮਾ)
•    ਹੋਰ ਪ੍ਰਕਾਰ ਦੇ ਬੀਮੇ
 
ਅਸੀਂ ਇਹ ਤਸਦੀਕ ਕਰਨ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਾਂ ਕਿ ਕੀ ਕੋਈ ਏਜੰਟ, ਏਜੰਸੀ, ਜਾਂ ਕੰਪਨੀ Washington ਰਾਜ ਵਿੱਚ ਬੀਮਾ ਵੇਚਣ ਲਈ ਲਾਇਸੰਸ ਪ੍ਰਾਪਤ ਹੈ।